ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਚਾਰ ਉੱਤਰਾਂ ਵਿਚੋਂ ਇਕ ਠੀਕ ਉੱਤਰ ਦਿਓ: (Q.61-68) ਅੱਜ ਸਾਡੇ ਸਮਾਜ ਦੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੀ। ਧਰਮ ਦੀ ਦੁਰਵਰਤੋਂ ਅਪਣੇ ਨਿੱਜੀ ਸੁਆਰਥਾਂ ਵਾਸਤੇ ਹੋ ਰਹੀ ਹੈ ਜਿਸ ਦੇ ਨਤੀਜੇ ਬਹੁਤ ਭਿਆਨਕ ਨਿੱਕਲ ਰਹੇ ਹਨ। ਝੂਠ, ਕਤਲੇਆਮ, ਭਿਸ਼ਟਾਚਾਰ, ਹੇਰਾਫੇਰੀਆਂ ਅਤੇ ਹੈਵਾਨੀਅਤ ਦਾ ਬੋਲਬਾਲਾ ਹੋ ਗਿਆ ਹੈ। ਗੱਲ ਕੀ ਇਨਸਾਨੀਅਤ ਮਰ ਗਈ ਹੈ ਅਤੇ ਗੁੰਡਾ-ਰਾਜ ਪ੍ਰਧਾਨ ਹੋ ਗਿਆ ਹੈ। ਇਹ ਸਭ ਕੁਝ ਪੈਸੇ ਅਤੇ ਸ਼ੁਹਰਤ ਵਾਸਤੇ ਹੋ ਰਿਹਾ ਹੈ। ਅਹੁਦੇ ਅਤੇ ਕੁਰਸੀਆਂ ਦੀ ਭੁੱਖ ਨੇ ਮਨੁੱਖ ਨੂੰ ਜਾਨਵਰ ਬਣਾ ਦਿੱਤਾ ਹੈ। ਮਾਇਆ ਇਕੱਠੀ ਕਰਨ ਲਈ ਹਰ ਇਕ ਤਰ੍ਹਾਂ ਦਾ ਜਾਇਜ਼-ਨਜਾਇਜ਼ ਤਰੀਕਾ ਵਰਤਿਆ ਜਾ ਰਿਹਾ ਹੈ ਜਿਸ ਵਿਚ ਆਪਣਿਆਂ ਨਾਲ ਬੇਈਮਾਨੀਆਂ ਅਤੇ ਦਗੇਬਾਜੀਆਂ ਕੀਤੀਆਂ ਜਾ ਰਹੀਆਂ ਹਨ। ਪਿਉ-ਪੁੱਤਰ ਅਤੇ ਭਰਾਵਾਂ-ਭਰਾਵਾਂ ਦੀ ਜਾਇਦਾਦ ਖਾਤਰ ਲੜਾਈ ਕਤਲਾਂ ਤੱਕ ਪਹੁੰਚ ਜਾਂਦੀ ਹੈ। ਰਿਸ਼ਤੇ-ਨਾਤਿਆਂ ਵਿਚ ਮਿਠਾਸ ਨਹੀਂ ਰਹੀ ਜਿਸ ਦੇ ਸਿੱਟੇ ਵਜੋਂ ਧੀਆਂ-ਪੁੱਤਰ ਮੁਹਾਰੇ ਹੋ ਗਏ ਹਨ ਅਤੇ ਮਾਪਿਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਨੂੰਹਾਂ ਦਾਜ ਦੀ ਖਾਤਰ ਬਲੀ ਚੜ ਰਹੀਆਂ ਹਨ, ਭਰੂਣ ਹੱਤਿਆ ਤੇਜ਼ੀ ਨਾਲ ਵਧ ਰਹੀ ਹੈ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਦਿਨ ਦਿਹਾੜੇ ਲੁੱਟਾਂ-ਖੋਹਾਂ, ਚੋਰੀਆਂ-ਡਾਕੇ ਅਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਮਾਸੂਮ ਬੱਚਿਆਂ ਦਾ ਬੇ-ਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨਸਾਨੀਅਤ ਇਥੋਂ ਤੱਕ ਮਰ ਚੁੱਕੀ ਹੈ ਕਿ ਜਿਉਂਦਿਆਂ ਨਾਲ ਤਾਂ ਹੇਰਾ-ਫੇਰੀਆਂ ਹੋ ਹੀ ਰਹੀਆਂ ਹਨ, ਮੁਰਦਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਕਾਤਲ ਬਰੀ ਹੋ ਰਹੇ ਹਨ ਅਤੇ ਬੇ-ਗੁਨਾਹ ਫਾਂਸੀ ਚੜ ਰਹੇ ਹਨ। ਸ਼ਾਸਕ ਵਰਗ ਦੇ ਘੁਟਾਲਿਆਂ ਦੇ ਅਤੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲ ਰਹੇ ਹਨ। ਧਾਰਮਿਕਤਾ ਦੇ ਨਾਂ ‘ਤੇ ਡੇਰਾਵਾਦ ਹੋਂਦ ਵਿਚ ਆ ਚੁੱਕਾ ਹੈ ਜਿਹੜਾ ਧਰਮ ਦੀ ਆੜ ਵਿਚ ਹਰੇਕ ਬੁਰਾਈ ਨੂੰ ਸਹਿਜੇ ਹੀ ਅੰਜ਼ਾਮ ਦੇ ਰਿਹਾ ਹੈ। ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਦੀਆਂ ਉਦਾਹਰਣਾਂ ਸਿਰਫ ਕਿਤਾਬਾਂ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।
Q. ਅੱਜ ਦੇ ਸਮਾਜ ਦੀ ਹਾਲਤ ਕਿਹੋ ਜਿਹੀ ਹੋ ਗਈ ਹੈ:
(1) ਵਪਾਰਕ ਹੋ ਗਈ ਹੈ ।
(2) ਉਦਯੋਗਿਕ ਵਿਕਾਸ ਹੋ ਗਿਆ ਹੈ।
(3) ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਵਾਲੀ ਹੋ ਗਈ ਹੈ
(4) ਅਸੱਭਿਅਕ ਹੋ ਗਈ ਹੈ।
Q. ਇਨਸਾਨੀਅਤ ਕਿਉਂ ਮਰ ਗਈ ਹੈ ਅਤੇ ਗੁੰਡਾ ਰਾਜ ਕਿਉਂ ਪ੍ਰਧਾਨ ਹੋ ਗਿਆ ਹੈ?
(1) ਇਹ ਸਭ ਕੁਝ ਪੈਸੇ ਅਤੇ ਸ਼ੁਹਰਤ ਲਈ ਹੋ ਰਿਹਾ ਹੈ।
(2) ਇਹ ਬੁਖਲਾਹਟ ਕਾਰਨ ਹੋ ਰਿਹਾ ਹੈ।
(3) ਇਹ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਕਾਰਨ ਹੋ ਰਿਹਾ ਹੈ।
(4) ਸਰਕਾਰ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ।
Q. ਪੁੱਤਰ ਵਲੋਂ ਪਿਉ ਦਾ ਕਤਲ ਕਿਉਂ ਕੀਤਾ ਜਾਂਦਾ ਹੈ?
(1) ਪਰਿਵਾਰਕ ਕਲੇਸ਼ ਕਾਰਨ
(2) ਕਿਸੇ ਉਤੇਜਨਾ ਕਾਰਨ
(3) ਜਾਇਦਾਦ ਖਾਤਰ
(4) ਕਿਸੇ ਹੋਰ ਸਮਾਜਿਕ ਕਾਰਨ ਕਰਕੇ ।
Q. ਮਾਸੂਮ ਬੱਚਿਆਂ ਦਾ ਕਤਲ ਕਿਉਂ ਕੀਤਾ ਜਾਂਦਾ ਹੈ?
(1) ਮਾਸੂਮ ਬੱਚਿਆਂ ਦੇ ਮਾਪਿਆਂ ਤੋਂ ਬਦਲਾ ਲੈਣ ਲਈ
(2) ਫਿਰੌਤੀ ਨਾ ਮਿਲਣ ਕਰਕੇ
(3) ਪੁਰਾਣੀ ਦੁਸ਼ਮਣੀ ਕਰਕੇ
(4) ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ
Q. ਹਸਪਤਾਲਾਂ ਵਿਚ ਮਰੀਜ਼ਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਂਦਾ ਹੈ?
(1) ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ
(2) ਇਲਾਜ ਲਈ ਵਧੀਆ ਡਾਕਟਰੀ ਸੇਵਾ ਉਪਲਬਧ ਹੈ
(3) ਇਲਾਜ ਮਹਿੰਗਾ ਹੈ।
(4) ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾਂਦਾ ਹੈ।
Q. ਸ਼ਾਸਕ ਵਰਗ ਦੀ ਪ੍ਰਸਿੱਧੀ ਕਿਸ ਪ੍ਰਸੰਗ ਵਿਚ ਹੋ ਰਹੀ ਹੈ?
(1) ਵੋਟਾਂ ਵਾਸਤੇ ਗੈਰ ਮਨੁੱਖੀ ਤਰੀਕੇ ਵਰਤਣ ਵਿਚ
(2) ਘੁਟਾਲਿਆਂ ਦੇ ਕੇਸਾਂ ਵਿਚ ਫਸਣ ਕਰਕੇ
(3) ਕੁਰਸੀ ਦੀ ਭੁੱਖ ਕਰਕ
(4) ਸਮਾਜ ਸੇਵਾ ਵਿਚ ਮੋਹਰੀ ਰਹਿਣ ਕਰਕੇ
Q. ਧਾਰਮਿਕਤਾ ਦੇ ਨਾਂ ‘ਤੇ ਕੀ ਹੋ ਰਿਹਾ ਹੈ?
( 1 ) ਧਾਰਮਿਕ ਅਸਥਾਨਾਂ ਤੇ ਆਲੀਸ਼ਾਨ ਪੱਥਰ ਲੱਗ ਰਿਹਾ ਹੈ
(2) ਧਰਮ ਦਾ ਪ੍ਰਚਾਰ ਹੋ ਰਿਹਾ ਹੈ
(3) ਡੇਰਾਵਾਦ ਹੋਂਦ ਵਿਚ ਆ ਰਿਹਾ ਹੈ
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ
Q. ਕਿਤਾਬੀ ਪੰਨਿਆਂ ਤੱਕ ਕੌਣ ਸੀਮਤ ਰਹਿ ਗਿਆ ਹੈ?
(1) ਮਦਰ ਟੈਰੇਸਾ ਤੇ ਭਗਤ ਪੂਰਨ ਸਿੰਘ
(2) ਡੇਰੇ ਵਾਲੇ ਬਾਬੇ
(3) ਧਰਮ ਦੇ ਠੇਕੇਦਾਰ
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਹੇਠ ਲਿਖੇ ਕਾਵਿ-ਬੰਦ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਚਾਰ ਉੱਤਰਾਂ ਵਿਚੋਂ ਇਕ ਠੀਕ ਉੱਤਰ ਦਿਓ: (Q. 69. 75)
ਅੱਜ ਫੇਰ ਦਮਾਮਾ ਯੁੱਧ ਦਾ ਵੱਜਿਆ
ਗੱਜੀਏ ਰਣ ਵਿਚ ਖੜ੍ਹ ਕੇ
ਹੱਕ ਅਤੇ ਇਨਸਾਫ਼ ਦੀ ਖਾਤਰ
ਹੱਥ ਭਗਾਉਤੀ ਫੜ ਕੇ ਉਹ ਜੰਮਣਾ
ਵੀ ਕਾਹਦਾ ਜੰਮਣਾ ਉਹ ਜੀਣਾ
ਕੀ ਜੀਣਾ ਜੇ ਨਾ ਖਾਏ ਲਹੂ ਉਬਾਲਾ
ਜੇ ਨਾ ਡੌਲੇ ਫਰਕੇ।
Q. ਇਸ ਕਾਵਿ-ਬੰਦ ਦੀਆਂ ਪਹਿਲੀਆਂ ਦੋ ਤੁਕਾਂ ਨੂੰ ਸਾਧਾਰਨ ਵਾਰਤਕ ਵਿਚ ਲਿਖੋ:
(1) ਜੰਗ ਦੇ ਮੈਦਾਨ ਵਿਚ ਬੱਦਲ ਵਾਂਗ ਗੱਜਣਾ ਚਾਹੀਦਾ ਹੈ।
(2) ਯੁੱਧ ਦਾ ਦਮਾਮਾ ਵੱਜ ਗਿਆ ਹੈ ਅਤੇ ਸਾਨੂੰ ਰਣ-ਭੂਮੀ ਵਿਚ ਜੋਸ਼ ਨਾਲ ਗੱਜਣਾ ਚਾਹੀਦਾ ਹੈ।
(3) ਯੁੱਧ ਅਤੇ ਇਸ਼ਕ ਦੇ ਮੈਦਾਨ ਵਿਚ ਸਭ ਕੁਝ ਠੀਕ ਹੁੰਦਾ ਹੈ
(4) ਰਣ-ਭੂਮੀ ਗੱਜਣ ਲਈ ਹੀ ਹੁੰਦੀ ਹੈ।
Q. ਭਗਾਉਤੀ ਦਾ ਸਮਾਨ-ਅਰਥਕ ਸ਼ਬਦ ਕਿਹੜਾ ਹੈ?
(1) ਦੇਵੀ ਦੁਰਗਾ
(2) ਚੰਡੀ
(3) ਕਿਰਪਾਨ
(4) ਕੋਈ ਵੀ ਸ਼ਸਤਰ
Q. ਇਨਸਾਫ਼ ਦਾ ਵਿਰੋਧੀ ਸ਼ਬਦ ਕਿਹੜਾ ਹੈ?
(1) ਵੈਰ ਵਿਰੋਧ
(2) ਨਿਆਂ
(3) ਬੇਇਨਸਾਫ਼ੀ
(4) ਸੰਤੁਲਨ
Q. “ਉਹ ਜੰਮਣਾ ਵੀ ਕਾਹਦਾ ਜੰਮਣਾ ਉਹ ਜੀਣਾ ਕੀ ਜੀਣਾ ਵਿਚ ਕਿਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ?
(1) ਰੂਪ ਅਲੰਕਾਰ
(2) ਤੁਲਨਾ ਅਲੰਕਾਰ
(3) ਅਤਿਕਥਨੀ ਅਲੰਕਾਰ
(4) ਅਨੁਪ੍ਰਾਸ ਅਲੰਕਾਰ
Q. ‘ਜੰਮਣਾ ਦਾ ਬਹੁ-ਅਰਥਕ ਜੁੱਟ ਇਨ੍ਹਾਂ ਵਿਚੋਂ ਕਿਹੜਾ ਠੀਕ ਹੈ?
(1) ਜੰਮਣਾ ਅਤੇ ਮਰਨਾ
(2) ਜਨਮ ਅਤੇ ਪੈਦਾਇਸ਼
(3) ਸਿਰਜਣਾ ਅਤੇ ਉਦਭਵ
(4) ਜੰਮਣਾ ਅਤੇ ਜੀਣਾ
Q. ਡੌਲੇ ਫਰਕਣ ਤੋਂ ਕੀ ਭਾਵ ਹੈ?
(1) ਖੂਨ ਵਗਣਾ
(2) ਜੋਸ਼ ਵਿਚ ਆਉਣਾ
(3) ਉਤੇਜਿਤ ਹੋਣਾ
(4) ਸੰਤੁਲਨ ਗਵਾਉਣਾ
Q. ਇਸ ਕਾਵਿ-ਬੰਦ ਵਿਚ ਕਿਹੜੇ ‘ਰਸ ਦੀ ਭਰਮਾਰ ਹੈ?
(1) ਸ਼ਾਂਤ ਰਸ
(2) ਸ਼ਿੰਗਾਰ ਰਸ
(3) ਬੀਰ ਰਸ
(4) ਭਗਤੀ ਰਸ
Q. ਜਿਹੜੀ ਭਾਸ਼ਾ ਬੱਚਾ ਆਪਣੇ ਆਲੇ ਦੁਆਲੇ ਵਿਚੋਂ ਸਿੱਖਦਾ ਹੈ।
(1) ਪਹਿਲੀ ਭਾਸ਼ਾ
(2) ਦੂਜੀ ਭਾਸ਼ਾ
(3) ਮਾਤ ਭਾਸ਼ਾ
(4) ਹੋਰ ਭਾਸ਼ਾ
Q. ਬੱਚਾ ਜਿਹੜੀ ਭਾਸ਼ਾ ਸਕੂਲ ਵਿਚੋਂ ਗ੍ਰਹਿਣ ਕਰਦਾ ਹੈ।
(1) ਮਾਤ ਭਾਸ਼ਾ
(2) ਦੂਜੀ ਭਾਸ਼ਾ
(3) ਪਹਿਲੀ ਭਾਸ਼ਾ
(4) ਉਪਭਾਸ਼ਾ
Q. ਬੱਚਾ ਘਰ ਦੇ ਵਾਤਾਵਰਨ ਵਿਚੋਂ ਕਿਹੜੇ ਭਾਸ਼ਾ ਕੌਸ਼ਲ ਸਿੱਖ ਲੈਂਦਾ ਹੈ।
(1) ਸੁਣਨਬੋਲਣ
(2) ਸੁਣਨਪੜ੍ਹਨ
(3) ਪੜਨਲਿਖਣ
(4) ਬੋਲਣਲਿਖਣ
Q. ਸਕੂਲ ਵਿਚੋਂ ਉਹ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ ?
(1) ਬੋਲਣਪੜ੍ਹਨ
(2) ਬੋਲਣਲਿਖਣ
(3) ਲਿਖਣ ਪੜ੍ਹਨ
(4) ਪੜ੍ਹਨ ਸੁਣਨ
Q. ਜਦੋਂ ਕੋਈ ਗੈਰ ਪੰਜਾਬੀ, ਪੰਜਾਬੀ ਭਾਸ਼ਾ ਸਿੱਖਦਾ ਹੈ ਤਾਂ ਉਸ ਲਈ ਕਿਹੜੀ ਭਾਸ਼ਾ ਹੋਵੇਗੀ।
(1) ਮਾਤ ਭਾਸ਼ਾ
(2) ਦੂਜੀ ਭਾਸ਼ਾ
(3) ਪਹਿਲੀ ਭਾਸ਼ਾ
(4) ਵਿਦੇਸ਼ੀ ਭਾਸ਼ਾ
Q. ਭਾਸ਼ਾ ਸਿਖਲਾਈ ਦੇ ਕਿੰਨੇ ਕੌਲ ਹਨ ?
(1) ਤਿੰਨ
(2) ਚਾਰ
(3) ਦੋ
(4) ਪੰਜ
Q. ਭਾਸ਼ਾ ਨੂੰ ਸਿੱਖਣ ਲਈ ਨਿਯਮਬੱਧ ਪ੍ਰਣਾਲੀ ਕੀ ਹੈ ?
(1) ਉਪਭਾਸ਼ਾ
(2) ਲਿਪੀ
(3) ਵਿਆਕਰਣ
(4) ਕਾਰਜ ਸ਼ੈਲੀ
Q. ਕੀ ਭਾਸ਼ਾ ਸਿੱਖਣ ਲਈ ਵਿਆਕਰਣ ਮਹੱਤਵਪੂਰਨ ਰੋਲ ਅਦਾ ਕਰਦੀ ਹੈ ?
(1) ਹਾਂ
(2) ਨਹੀਂ
(3) ਸ਼ਾਇਦ
(4) ਪਤਾ ਨਹੀਂ
Q. ਕੀ ਗਲਤੀਆਂ ਭਾਸ਼ਾ ਸਿੱਖਣ ਵਿਚ ਮਦਦ ਕਰਦੀਆਂ ਹਨ ?
(1) ਹਾਂ
(2) ਬਿਲਕੁਲ ਨਹੀਂ
(3) ਥੋੜਾ ਬਹੁਤ
(4) ਸ਼ਾਇਦ
Q. ਭਾਸ਼ਾ ਸਿੱਖਣ ਲਈ ਸਭ ਤੋਂ ਮਹੱਤਵਪੂਰਨ ਸਰੋਤ ਕੀ ਹੁੰਦਾ ਹੈ ।
(1) ਪਾਠ ਪੁਸਤਕਾਂ
(2) ਬਲੈਕ ਬੋਰਡ
(3) ਪ੍ਰੈਕਟੀਕਲ
(4) ਪ੍ਰਯੋਗਸ਼ਾਲਾ
Q. ਅਜੋਕੇ ਸਮੇਂ ਵਿਚ ਸਭ ਤੋਂ ਵੱਧ ਮਹੱਤਵਪੂਰਨ ਸਾਧਨ ਕਿਹੜਾ ਹੈ।
(1) ਕੰਪਿਊਟਰ
(2) ਪਾਠ ਪੁਸਤਕਾਂ
(3) ਇੰਟਰਵਿਊ
(4) ਬਲੈਕ ਬੋਰਡ
Q. ਬੱਚਿਆਂ ਦੀ ਭਾਸ਼ਾ ਸਿੱਖਣ ਦੀ ਸਮਰੱਥਾ ਕਿਸ ਤਰ੍ਹਾਂ ਪਰਖੀ ਜਾਂਦੀ ਹੈ।
(1) ਮੁਲਾਂਕਣ ਵਿਧੀ
(2) ਪ੍ਰੈਕਟੀਕਲ
(3) ਮੌਖਿਕ ਪ੍ਰੀਖਿਆ
(4) ਲਿਖਤੀ ਵਿਧੀ
Q. ਸਰੋਤ ਭਾਸ਼ਾ ਤੋਂ ਟੀਚਾ ਭਾਸ਼ਾ ਸਿੱਖਣ ਲਈ ਕਿਹੜੀ ਵਿਧੀ ਮਦਦ ਕਰਦੀ ਹੈ ?
(1) ਮੁਲਾਂਕਣ ਵਿਧੀ
(2) ਅਨੁਵਾਦ ਵਿਧੀ
(3) ਪ੍ਰਤੱਖ ਵਿਧੀ
(4) ਕਾਰਜ ਵਿਧੀ
Q. ਅਜੋਕੇ ਸਮੇਂ ਵਿਚ ਅਨੁਵਾਦ ਵਿਧੀ ਕਿਹੜੀ ਕਾਮਯਾਬ ਹੈ ?
(1) ਪੂਰਨ ਅਨੁਵਾਦ
(2) ਅਪੂਰਨ ਅਨੁਵਾਦ
(3) ਮੀਨੀ ਅਨੁਵਾਦ
(4) ਵਿਆਕਰਨ ਅਨੁਵਾਦ
Q. ਅਜੋਕੇ ਸਮੇਂ ਵਿਚ ਭਾਸ਼ਾ ਸਿਖਲਾਈ ਦੀ ਕਿਹੜੀ ਵਿਧੀ ਅਪਣਾਈ ਜਾ ਰਹੀ ਹੈ ?
(1) ਕਲਾਸ ਰੂਮ ਅਧਿਆਪਨ
(2) ਸਮੂਹਿਕ ਅਧਿਆਪਨ
(3) ਵਿਅਕਤੀਗਤ ਅਧਿਆਪਨ
(4) ਕੁਦਰਤੀ ਵਾਤਾਵਰਨ ਅਧਿਆਪਨ
No Comments